ਰੂਪਨਗਰ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ 'ਪੰਜਾਬ ਅਗੇਂਸਟ ਡਰੱਗਜ਼' ਦੇ ਬੈਨਰ ਹੇਠ ਇੱਕ ਮੈਗਾ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ 02 ਹਾਕੀ ਮੈਚ (ਲੜਕੀਆਂ ਅਤੇ ਲੜਕਿਆਂ ਦਾ ਇੱਕ-ਇੱਕ ਮੈਚ) ਕਰਵਾਇਆ ਗਿਆ। ਏ.ਡੀ.ਜੀ.ਪੀ ਰੂਪਨਗਰ ਰੇਂਜ, ਡੀ.ਸੀ. ਅਤੇ ਐਸ.ਐਸ.ਪੀ ਰੂਪਨਗਰ ਅਤੇ ਅਨੁਭਵੀ ਖਿਡਾਰੀਆਂ ਵੀ ਇਸ ਮੌਕੇ ਪਰ ਹਾਜ਼ਰ ਰਹੇ। ਇਸ ਸਮਾਗਮ ਵਿੱਚ ਲਗਭਗ 1200 ਵਿਿਦਆਰਥੀਆਂ ਅਤੇ ਵੱਖ-ਵੱਖ ਯੂਥ ਕਲੱਬਾਂ ਨੇ ਭਾਗ ਲਿਆ। ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਨਸ਼ਾ ਵਿਰੋਧੀ ਪ੍ਰਣ ਵੀ ਲਿਆ ਗਿਆ।