ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੀ ਨਿਰੰਤਰਤਾ ਵਿੱਚ ਰੂਪਨਗਰ ਪੁਲਿਸ ਵੱਲੋਂ "ਪੰਜਾਬ ਅਗੇਂਸਟ ਡਰੱਗਜ਼" ਦੇ ਬੈਨਰ ਹੇਠ ਇੱਕ ਮਿੰਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡੀ.ਸੀ., ਐਸ.ਐਸ.ਪੀ. ਰੂਪਨਗਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਆਪਣੀ ਹਾਜ਼ਰੀ ਭਰ ਕੇ ਇਸ ਮੌਕੇ ਨੂੰ ਨਿਹਾਲ ਕੀਤਾ। ਇਸ ਮੈਰਾਥਨ ਵਿੱਚ ਵੱਖ-ਵੱਖ NGO, ਯੂਥ ਕਲੱਬਾਂ, ਵਿਦਿਆਰਥੀਆਂ ਆਦਿ ਦੇ 1000 ਤੋਂ ਵੱਧ ਵਿਅਕਤੀਆਂ ਨੇ ਭਾਗ ਲਿਆ। ਇਸ ਮੌਕੇ ਨੌਜਵਾਨਾਂ ਨੂੰ ਨਸ਼ਾ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਨਸ਼ਾ ਵਿਰੋਧੀ ਪ੍ਰਣ ਵੀ ਲਿਆ ਗਿਆ।